ਪਾਠ 2 / अध्याय 2
ਹਿੰਦੀ ਵਿਆਕਰਣ / हिंदी व्याकरण
संज्ञा एवं सर्वनाम तथा उन पर लिंग, वचन और कारक का प्रभाव
2.1 ਨਾਂਵ / संज्ञा
ਕਿਸੇ ਵਿਅਕਤੀ, ਥਾਂ, ਵਸਤੂ ਜਾਂ ਭਾਵ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨI ਹਿੰਦੀ ਵਿਚ ਨਾਂਵ ਦੇ ਤਿੰਨ ਮੁੱਖ ਭਾਗ ਹਨ:
1. ਵਿਅਕਤੀ ਵਾਚਕ ਨਾਂਵ, 2. ਜਾਤੀਵਾਚਕ ਨਾਂਵ, 3. ਭਾਵਵਾਚਕ ਨਾਂਵ
किसी व्यक्ति, स्थान, वस्तु अथवा भाव के नाम को संज्ञा कहते हैं। हिंदी में संज्ञा के तीन मुख्य भेद हैं:
1. व्यक्तिवाचक संज्ञा, 2. जातिवाचक संज्ञा और 3. भाववाचक संज्ञा
ਨਾਂਵ ਦਾ ਰੂਪ ਪਰੀਵਰਤਨ / संज्ञाओं का रूप परिवर्तन
ਨਾਂਵ ਪਰੀਵਰਤਕ ਸ਼ਬਦ ਹਨ । ਇਹ ਤਿੰਨ ਕਾਰਣਾਂ ਤੋ ਬਦਲਦੇ ਹਨ:
1. ਲਿੰਗ ਤੋਂ, 2. ਵਚਨ ਤੋਂ ਅਤੇ 3. ਕਾਰਕ ਤੋਂ।
संज्ञा विकारी शब्द हैं। संज्ञा शब्द के रूप तीन कारणों से बदलते हैं :
1. लिंग से, 2. वचन से और 3. कारक से।
2.2 ਪੜਨਾਂਵ / सर्वनाम
ਪੜਨਾਂਵ ਉਹ ਸ਼ਬਦ ਨੇ ਜੋ ਨਾਂਵ ਦੀ ਥਾਂ ਤੇ ਵਰਤੇ ਜਾੰਦੇ ਹਨ ।
सर्वनाम वे शब्द हैं जो संज्ञाओं के स्थान पर प्रयोग किए जाते हैं।
ਉਦਾਹਰਨ / उदाहरण: मोहन आज अस्वस्थ है। उसको डॉक्टर के पास ले जाओ।
ਇਸ ਵਾਕ ਵਿਚ ਮੋਹਨ ਦੀ ਥਾਂ ਤੇ ‘उसको’ ਦੀ ਵਰਤੋਂ ਕੀਤੀ ਗਈ ਹੈ। ਇਹ ਪੜਨਾਂਵ ਹੈ। ਨਾਂਵ ਦੀ ਵਾਰ-ਵਾਰ ਵਰਤੋਂ ਨੂੰ ਦੂਰ ਕਰਨ ਲਈ ਪੜਨਾਂਵ ਦਾ ਪ੍ਰਯੋਗ ਕੀਤਾ ਜਾੰਦਾ ਹੈ।
इस वाक्य में मोहन के स्थान पर ‘उसको’ का प्रयोग किया गया है। अत: यह सर्वनाम है। सर्वनाम का प्रयोग संज्ञा के बार-बार प्रयोग को दूर करने के लिए किया जाता है।
खुद, स्वयं, स्वत: ਖੁਦ, ਆਪੇ, ਆਪਣੇ ਆਪ ਵੀ ਨਿਜਵਾਚਕ ਪੜਨਾਂਵ ਦੇ ਰੂਪ ਵਿਚ ਵਰਤੇ ਜਾੰਦੇ ਹਨ / खुद, स्वयं, स्वत: भी निजवाचक सर्वनाम के रूप में प्रयुक्त होते हैं।
ਜਿਵੇਂ / जैसे - मैं खुद यह काम कर सकता हूं; आप स्वयं वहां जाइए।
ਪੜਨਾਂਵ ਸ਼ਬਦਾਂ ਦੀ ਰੂਪ-ਰਚਨਾ / सर्वनाम शब्दों की रूप-रचना
ਨਾਂਵ ਦੀ ਤੁਲਨਾ ਵਿਚ ਕੁੱਝ ਪੜਨਾਂਵ ਕਾਰਕ ਕਰਕੇ ਜਿਆਦਾ ਵਰਤੇ ਜਾਂਦੇ ਹਨੀ ਕੁੱਝ ਪਰਚਲਿਤ ਪੜਨਾਂਵ ਦੀ ਰੂਪ-ਰਚਨਾ ਇਸ ਤਰ੍ਹਾਂ ਹੈ:
संज्ञाओं की तुलना में कुछ सर्वनामों में कारकों के कारण अधिक रूपांतर देखा जाता है। कुछ बहुप्रचलित सर्वनामों की रूप-रचना इस प्रकार हैं :
मैं- मैं, मैंने, मुझे, मुझको, मुझसे, मेरे द्वारा, मेरे लिए, मेरा, मेरे, मेरी, मुझमें, मुझ पर
हम- हम, हमने, हमें, हमको, हमसे, हमारे द्वारा, हमारे लिए, हमारा, हमारे, हमारी, हममें, हम पर
तू- तू, तूने, तुझे, तुझको, तुझसे, तेरे द्वारा, तेरे लिए, तेरा, तेरे, तेरी, तुझमें, तुझ पर
तुम- तुम, तुमने, तुम्हें, तुमको, तुमसे, तुम्हारे द्वारा, तुम्हारे लिए, तुम्हारा, तुम्हारे, तुम्हारी, तुममें, तुम पर
वह- वह, उसने, उसे, उसको, उससे, उसके द्वारा, उसके लिए, उसका, उसके, उसकी, उसमें, उस पर
वे- वे, उन्होंने, उन्हें, उनको, उनसे, उनके द्वारा, उनके लिए, उनका, उनके, उनकी, उनमें, उन पर
यह- यह, इसने, इसे, इसको, इससे, इसके द्वारा, इसके लिए, इसका, इसके, इसकी, इसमें, इस पर
ये- ये, इन्होंने, इन्हें, इनको, इनसे, इनके द्वारा, इनके लिए, इनका, इनके, इनकी, इनमें, इन पर
कोई- कोई, किसीने, किन्हींने, किसी को, किन्हीं को आदि।
कौन- कौन, किसने, किन्होंने, किसको, किसे, किन्हें, किनको आदि।
जो- जिसने, जिन्होंने, जिसको, जिसे, जिनको, जिन्हें आदि।
2.3 ਲਿੰਗ / लिंग
ਲਿੰਗ – ਹਿੰਦੀ ਭਾਸ਼ਾ ਵਿਚ ਦੋ ਲਿੰਗ ਮੰਨੇ ਜਾੰਦੇ ਹਨ – (i) ਪੁੱਲਿੰਗ ਅਤੇ (ii) ਇਸਤ੍ਰੀ ਲਿੰਗ ।
लिंग - हिंदी भाषा में दो ही लिंग माने जाते हैं – (i) पुल्लिंग और (ii) स्त्रीलिंग।
ਆਮ ਤੌਰ ਤੇ ਲਿੰਗ ਦੀ ਪਛਾਣ ਦੇ ਕੁਝ ਸੰਕੇਤ ਦਿੱਤੇ ਜਾੰਦੇ ਹਨ, ਇਹਨਾਂ ਦੇ ਕਈ ਅਪਵਾਦ ਵੀ ਹਨ ਪਰ ਜਿਆਦਾਤਰ ਥਾਵਾਂ ਤੇ ਇਹ ਸਹਾਇਕ ਹੁੰਦੇ ਨੇ:
आम तौर पर लिंग की पहचान के लिए कुछ संकेत दिए जा रहे हैं, इनके कई अपवाद हैं, फिर भी अधिकांश स्थानों पर ये सहायक हो सकते हैं :
2.3.1 ਪੁੱਲਿੰਗ / पुल्लिंग
- ‘आ’ ਤੇ ਅੰਤ ਹੋਣ ਵਾਲੇ ਸ਼ਬਦ / आ’ से अंत होने वाले शब्द :
ਉਦਾਹਰਨ / उदा- कपड़ा, पैसा, पहिया, आटा आदि।
ਅਪਵਾਦ / अपवाद- हवा, दवा, सजा, खटिया आदि। - ‘ना’, ‘आव’, ‘पन’, ‘पा’ ਤੇ ਅੰਤ ਹੋਣ ਵਾਲੇ ਭਾਵਵਾਚਕ ਨਾਂਵ ਸ਼ਬਦ / ना’, ‘आव’, ‘पन’, ‘पा’ से अंत होने वाली भाववाचक संज्ञाएं :
ਜਿਵੇਂ / जैसे - गाना, बहाव, लड़कपन, बचपन, बुढ़ापा आदि। - ‘आन’ ਤੇ ਅੰਤ ਹੋਣ ਵਾਲੇ ਕ੍ਰਿਆ -ਅਰਥਕ ਸ਼ਬਦ / आन’ (ਆਨ) से अंत होने वाली क्रियार्थक संज्ञाएं :
ਜਿਵੇਂ / जैसे - लगान, खान-पान, मिलान आदि। ‘ - त्व’, ‘त्य’, ‘व्य’, ‘र्य’ ਤੇ ਅੰਤ ਹੋਣ ਵਾਲੇ ਨਾਂਵ / त्व’, ‘त्य’, ‘व्य’, ‘र्य’ से अंत होने वाली संज्ञाएं : ਜਿਵੇਂ / जैसे – व्यक्तित्व, कृत्य, कर्तव्य, चातुर्य आदि।
- ‘अ’ ਤੇ ਅੰਤ ਹੋਣ ਵਾਲੇ ਨਾਂਵ : / ‘अ’ से अंत होने वाली संज्ञाएं :
ਜਿਵੇਂ / जैसेः घर, मकान, खेत, पेड़ आदि।
ਅਪਵਾਦ / अपवाद : किताब, कलम, दीवार आदि। - ਦੇਸ਼ਾਂ, ਪਹਾੜਾਂ, ਸਮੁੰਦਰ ਦੇ ਨਾਮ / देशों, पर्वतों, सागरों के नाम :
ਜਿਵੇਂ / जैसेः भारत, चीन, जापान, अमेरिका, इटली, हिमालय, विंध्याचल, आल्प्स, हिंद महासागर, अरब सागर आदि। - ਸਾਰੇ ਧਾਤੂ ਅਤੇ ਗਹਿਣਿਆਂ ਦੇ ਨਾਮ / सभी धातुओं और गहनों के नाम :
ਜਿਵੇਂ / जैसेः सोना, हीरा, लोहा आदि।
ਅਪਵਾਦ / अपवाद : चाँदी। - ਦਿਨਾਂ ਅਤੇ ਮਹੀਨਿਆਂ ਦੇ ਨਾਮ / दिनों और महीनों के नाम :
ਦਿਨ / दिन- रविवार, सोमवार, मंगलवार, बुधवार, गुरुवार, शुक्रवार और शनिवार।
ਮਹੀਨੇ / महीने- चैत्र, वैशाख, जेठ, आषाढ़, श्रावण, भाद्रपद, आश्विन, कार्तिक, मार्गशीर्ष, पौष, माघ, फाल्गुन। - ਦਰਖਤਾਂ ਦੇ ਨਾਮ / पेड़ के नाम : आम, कटहल, ताड़, पीपल, बरगद, सागौन, शीशम आदि।
ਅਪਵਾਦ / अपवाद : इमली। - ਅਨਾਜ ਦੇ ਨਾਮ / अनाजों के नाम : धान, चावल, गेहूं, बाजरा, चना, तिल।
ਅਪਵਾਦ / अपवाद : ज्वार, दाल, अरहर, मटर।
2.3.2 ਇਸਤ੍ਰੀ ਲਿੰਗ / स्त्रीलिंग
- ‘ई’(ਈ)ਤੇ ਅੰਤ ਹੋਣ ਵਾਲੇ ਨਾਂਵ / ‘ई’ से अंत होने वाली संज्ञाएं :
ਜਿਵੇਂ / जैसेः नदी, चिट्ठी, टोपी, रोटी, गाली, विनती।
ਅਪਵਾਦ / अपवाद : पानी, घी, दही, मोती। - ਉੰਨਵਾਚਕ ਨਾਂਵ / ऊनवाचक संज्ञाएं : खटिया, डिबिया, पुड़िया।
‘आ’ (ਆ)ਤੇ ਅੰਤ ਹੋਣ ਵਾਲੇ ਸੰਸਕ੍ਰਿਤ ਤ ਦੇ ਨਾਂਵ / ‘आ’ से अंत होने वाली संस्कृत की संज्ञाएं :
ਜਿਵੇਂ / जैसेः दया, कृपया, क्षमा।
ਅਪਵਾਦ / अपवाद : पिता, कर्ता। - ‘इ’(ਇ) ਤੇ ਅੰਤ ਹੋਣ ਵਾਲੇ ਨਾਂਵ / ‘इ’ से अंत होने वाली संज्ञाएं :
ਜਿਵੇਂ / जैसेः रुचि, विधि, गति।
ਅਪਵਾਦ / अपवाद : मुनि, ऋषि। - ता’, ‘वट’, ‘हट’, ‘ट’, ‘त’ ਤੇ ਅੰਤ ਹੋਣ ਵਾਲੇ ਨਾਂਵ / ‘ता’, ‘वट’, ‘हट’, ‘ट’, ‘त’ से अंत होने वाली संज्ञाएं :
ਜਿਵੇਂ / जैसेः सुंदरता, रुकावट, घबराहट, बनावट, बगावत। - ‘त’ ਜਾਂ ‘ट ਤੇ ਅੰਤ ਹੋਣ ਵਾਲੇ ਨਾਂਵ / ‘त’ या ‘ट’ से अंत होने वाली संज्ञाएं :
ਜਿਵੇਂ / जैसेः छत, खाट, हाट।
ਅਪਵਾਦ / अपवाद : पेट, खेत आदि। - ਨਦੀਆਂ ਦੇ ਨਾਮ / नदियों के नाम :
ਜਿਵੇਂ / जैसेः गंगा, जमुना, गोदावरी, कृष्णा, कावेरी।
ਅਪਵਾਦ / अपवाद : सिंधु, ब्रह्मपुत्र। - ਭਾਸ਼ਾਵਾਂ ਦੇ ਨਾਮ / भाषाओं के नाम :
ਜਿਵੇਂ / जैसेः हिंदी, जापानी, अंग्रेज़ी, जर्मन आदि। - ‘ऊ’ (ਊ) ਤੇ ਅੰਤ ਹੋਣ ਵਾਲੇ ਸ਼ਬਦ / ‘ऊ’ से अंत होने वाले शब्द :
ਜਿਵੇਂ / जैसेः लू, बालू, झाड़ू
ਅਪਵਾਦ / अपवाद : आलू, आंसू, डाकू, भालू।
ਉਪਰ ਦਿੱਤੇ ਗਏ ਸੰਕੇਤ ਕੇਵਲ ਉਦਾਹਰਨ ਸਰੂਪ ਹਨ ਅਤੇ ਇਹਨਾਂ ਦਾ ਦਾਇਰਾ ਸੀਮਿਤ ਹੈ। ਧਿਆਨ ਨਾਲ ਪੜ੍ਹ ਕੇ ਅਤੇ ਸ਼ਬਦ-ਕੋਸ਼ ਦੇ ਨਾਲ ਜਾਣਕਾਰੀ ਨੂੰ ਵਧਾਇਆ ਜਾ ਸਕਦਾ ਹੈ। ਫੇਰ ਵੀ ਨਾਂਵ ਦੇ ਲਿੰਗ ਦੀ ਜਾਣਕਾਰੀ ਲਈ ਕੁਝ ਸੁਝਾਅ ਦਿੱਤੇ ਗਏ ਹਨ:
उपर्युक्त संकेत केवल उदाहरण स्वरूप के हैं और इनका दायरा अत्यंत सीमित है। ध्यानपूर्वक पठन और शब्द कोश के सहारे जानकारी को बढ़ाया जा सकता है। तथापि, संज्ञा के लिंग की जानकारी के लिए कुछ सुझाव नीचे दिए गए हैं :
- ਕ੍ਰਿਆ ਤੋਂ / क्रिया से : सरकार आदेश जारी करती है; बैंक अधिसूचना जारी करता है।
- ਨਾਂਵ ਦੇ ਵਿਸ਼ੇਸ਼ਣ ਤੋਂ / संज्ञा के विशेषण से : अच्छा लड़का; अच्छी लड़की; मोटी फाइल; मोटा रजिस्टर।
- ਨਾਂਵ ਦੇ ਨਾਲ ਜੁੜੇ ਵਿਭਾਜਨ ਤੋਂ / संज्ञा के साथ जुड़ी विभक्ति से : व्यय की राशि; गत वर्ष का पुरस्कार।
- ਵਚਨ ਤੋਂ / वचन से : लड़का – लड़के।
ਨੋਟ: ਧਿਆਨ ਰੱਖੋ ਕਿ ‘आ’(ਆ)ਤੋਂ ਅੰਤ ਹੋਣ ਵਾਲੇ ਪੁੱਲਿੰਗ ਸ਼ਬਦਾਂ ਦਾ ਵਚਨ ਬਦਲਣ ਲਈ आ’(ਆ)ਨੂੰ ‘ਈ’ ਵਿਚ ਬਦਲ ਦਿੱਤਾ ਜਾੰਦਾ ਹੈ। ਹੋਰ ਪੁੱਲਿੰਗ ਸ਼ਬਦਾਂ ਵਿਚ ਇਹੋ ਜਿਹਾ ਕੋਈ ਬਦਲਾਵ ਨਹੀ ਕੀਤਾ ਜਾੰਦਾ ।
नोट : ध्यान रखें कि ‘आ’ से अंत होने वाले पुल्लिंग शब्दों का वचन बदलने के लिए ‘आ’ को ‘ए’ में बदल दिया जाता है। अन्य पुल्लिंग शब्दों में ऐसा कोई परिवर्तन नहीं किया जाता है।
ਜਿਵੇਂ / जैसे- एक लड़का – चार लड़के, एक बकरा – दो बकरे लेकिन एक घर – चार घर। एक पत्र – पांच पत्र।
2.4 ਵਚਨ / वचन
ਸ਼ਬਦ ਦੇ ਜਿਸ ਰੂਪ ਤੋਂ ਉਹਦੇ ਇੱਕ ਜਾਂ ਵੱਧ ਹੋਣ ਦਾ ਪਤਾ ਚਲਦਾ ਹੈ ਉਹਨੂੰ ਵਚਨ ਕਹਿੰਦੇ ਨੇ। ਹਿੰਦੀ ਭਾਸ਼ਾ ਵਿਚ ਦੋ ਵਚਨ ਹੁੰਦੇ ਹਨ : ਇੱਕਵਚਨ ਆਟੇ ਬਹੁਵਚਨ ।
शब्द के जिस रूप से उसके एक या अनेक होने का बोध हो उसे वचन कहते हैं। हिंदी भाषा में दो वचन हैं : एकवचन और बहुवचन।
ਇੱਕਵਚਨ :ਸ਼ਬਦ ਦੇ ਜਿਸ ਰੂਪ ਤੋਂ ਕਿਸੇ ਵਿਅਕਤੀ ਜਾਂ ਵਸਤੂ ਦੇ ਇੱਕ ਹੋਣ ਦਾ ਪਤਾ ਚਲਦਾ ਹੈ ਉਹਨੂੰ ਵਚਨ ਕਹਿੰਦੇ ਨੇ।
एकवचन : शब्द के जिस रूप से एक व्यक्ति या वस्तु का बोध हो उसे एकवचन कहते हैं।
ਜਿਵੇਂ / जैसे- घोड़ा, कन्या, नदी।
ਬਹੁਵਚਨ : ਸ਼ਬਦ ਦੇ ਜਿਸ ਰੂਪ ਤੋਂ ਕਿਸੇ ਵਿਅਕਤੀ ਜਾਂ ਵਸਤੂ ਦੇ ਇੱਕ ਤੋਂ ਵੱਧ ਹੋਣ ਦਾ ਪਤਾ ਚਲਦਾ ਹੈ ਉਹਨੂੰ ਵਚਨ ਕਹਿੰਦੇ ਨੇ।
बहुवचन : शब्द के जिस रूप से एक से अधिक व्यक्तियों या वस्तुओं का बोध हो उसे बहुवचन कहते हैं।
ਜਿਵੇਂ / जैसे- घोड़े, कन्याएं, नदियां।
2.5 ਕਾਰਕ / कारक
ਨਾਂਵ ਜਾਂ ਪੜਨਾਂਵ ਦੇ ਜਿਸ ਰੂਪ ਵਿਚ ਉਹਦਾ ਸੰਬੰਧ ਕਿਰਿਆ ਨਾਲ ਜਾਣਿਆ ਜਾੰਦਾ ਹੈ ਉਹਨੂੰ ਕਾਰਕ ਕਹਿੰਦੇ ਨੇ। ਕਾਰਕੀ ਸੰਬੰਧ ਨੂੰ ਪ੍ਰਗਟ ਕਰਨ ਵਾਲੇ ਚਿੰਹਾ ਨੂੰ ਕਾਰਕ-ਚਿੰਹ, ਵਿਭਕਤੀ ਜਾਂ ਪਰਸਰਗ ਵੀ ਕਹਿੰਦੇ ਨੇ। ਕਾਰਕ ਦੀ ਅੱਠ ਭੇਦ ਹੁੰਦੇ ਹਨ:
संज्ञा या सर्वनाम के जिस रूप से उसका संबंध क्रिया के साथ जाना जाता है, उसको कारक कहते हैं। कारकीय संबंध को प्रकट करने वाले चिह्नों को कारक-चिह्न, विभक्ति या परसर्ग कहते हैं। कारक के आठ भेद होते हैं :
क्र.सं. | ਕਾਰਕ ਦਾ ਨਾਮ कारक का नाम | ਵਿਭਕਤੀ ਜਾਂ ਪਰਸਰਗ विभक्ति या परसर्ग |
1 | ਕਰਤਾ / कर्ता | ‘ने’ या ‘o’ (कुछ भी नहीं)।@ ‘ने’ ਜਾਂ’ ‘o’ (ਕੁੱਝ ਵੀ ਨਹੀਂ )।@ |
2 | ਕਰਮ / कर्म | ‘को’ या ‘o’ (कुछ भी नहीं)।# ‘को’ ਜਾਂ ‘o’ (ਕੁੱਝ ਵੀ ਨਹੀਂ # |
3 | ਕਰਣ / करण | से, के द्वारा, के साथ (ਸਾਧਨ ਪਰਗਟ ਕਰਣ ਲਈ / साधन प्रकट करने के लिए ) |
4 | ਸੰਪ੍ਰਦਾਨ / संप्रदान | को, के लिए, हेतु |
5 | ਅਪਾਦਾਨ / अपादान | से (ਅਲਗਾਵ ਨੂੰ ਦਰਸ਼ਾਣ ਲਈ / अलगाव दर्शाने के लिए) |
6 | ਸੰਬੰਧ / संबंध | का, के, की (रा, रे, री, ना, ने, नी) |
7 | ਅਧਿਕਰਣ / अधिकरण | में, पर |
8 | ਸੰਬੋਧਨ / संबोधन | हे, रे, अरे, ओ... |
2.6 ‘ने’ ਦਾ ਉਪ੍ਯੋਗ / ‘ने’का प्रयोग
ਕਰਤਾ ਕਾਰਕ ਵਿਚ ‘ने’ ਦੀ ਵਰਤੋਂ ਆਮਤੌਰ ਤੇ ਕੇਵਲ ਸਕਰਮਕ ਧਾਤੂ ਤੋਂ ਬਨੇ ਭੂਤਕਾਲ ਦੀ ਕ੍ਰਿਆ ਦੇ ਨਾਲ ਹੁੰਦਾ ਹੈ।
कर्ता कारक में ‘ने’ का प्रयोग सामान्यत: केवल सकर्मक धातुओं से बने भूतकालिक कृदंत (देखिए क्रिया का अध्याय) से बनी क्रियाओं के साथ होता है ।
ਜਿਵੇਂ / जैसे : राम ने रोटी खाई, मोहन ने पत्र लिखा है, सीता ने आम खरीदे थे।
ਇਹਨਾਂ ਵਾਕਾਂ ਵਿਚ ‘खाई’, ‘लिखा’, ‘खरीदे’ ਸਕਰਮਕ ਧਾਤੂ ‘खाना’, ‘लिखना’, ‘खरीदना’ ਦੇ ਭੂਤਕਾਲੀ ਕ੍ਰਿਦੰਤ ਨੇ, ਇਸਲਈ ਇਹਨਾਂ ਦੇ ਕਰਤਾ ਦੇ ਨਾਲ ‘ਨੇ’ ਲੱਗਿਆ ਹੈ। ਅਕਰਮਕ ਕ੍ਰਿਆ ਦੇ ਨਾਲ ‘ਨੇ’ ਦੀ ਵਰਤੋਂ ਨਹੀਂ ਹੁੰਦੀ।
इन वाक्यों में खाई, लिखा, खरीदे सकर्मक धातु खाना, लिखना, खरीदना के भूतकालिक कृदंत हैं, अत: इनके कर्ता के साथ ‘ने’ लगा है। अकर्मक धातुओं से बने क्रिया-रूपों के साथ ‘ने’ का प्रयोग नहीं होता ।
ਜਿਵੇਂ / जैसे : राम गया, मोहन बहुत चिल्लाया, सीता खूब सोई।
ਕੁੱਝ ਅਪਵਾਦ ਹਨ / कुछ अपवाद हैं :
‘बोलना, भूलना, लाना’ਸਕਰਮਕ ਕ੍ਰਿਆ ਹਨ ਪਰ ਇਹਨਾਂ ਦੇ ਭੂਤਕਾਲੀ ਰੂਪ ਵਿਚ ‘ਨੇ’ ਦੀ ਵਰਤੋਂ ਨਹੀਂ ਹੁੰਦੀ।
बोलना, भूलना, लाना सकर्मक क्रियाएँ है किन्तु इनसे बने भूतकालिक रूपों के साथ ‘ने’ का प्रयोग नहीं होता।
(अ) किसान बोला
(आ) तुम भूल गए हो।
(इ) मोहन मिठाई लाया
(क) “नहाना, छींकना, खाँसना” ਅਕਰਮਕ ਕ੍ਰਿਆਵਾਂ ਪਰ ਇਹਨਾਂ ਦੇ ਭੂਤਕਾਲੀ ਕ੍ਰਿਦੰਤ ਨਾਲ ‘ਨੇ’ ਦਾ
ਪ੍ਰਯੋਗ ਹੁੰਦਾ ਹੈ ।
“नहाना, छींकना, खॉंसना” अकर्मक क्रियाएँ हैं किन्तु इनसे बने भूतकालिक कृदन्तों के साथ ‘ने’ का प्रयोग होता है।
(अ) मोहन ने छींका।
(आ) सीता ने खाँसा ।
(ख) लगना, सकना, जाना, चुकना, पाना, रहना, उठना, बैठना, पड़ना, ਇਹ ਸਹਾਇਕ ਕ੍ਰਿਆ ਲੱਗਣ ਤੇ ਸਕਰਮਕ ਧਾਤੂ ਦੇ ਨਾਲ ਵੀ ‘ਨੇ’ ਦਾ ਉਪ੍ਯੋਗ ਨਹੀ ਹੁੰਦਾ।
लगना, सकना, जाना, चुकना, पाना, रहना, उठना, बैठना, पड़ना, सहायक क्रियाएँ लगने पर सकर्मक धातुओं के साथ भी ‘ने’ का प्रयोग नहीं होता।
सीता रोटी खाने लगी।
राजीव सारा खाना खा गया।
मोहन पत्र नहीं लिख सका।
हीरा अपना करम कर चुका।
(ग) ਕੁਝ ਲੋਕ बकना, जानना ਜਿਹੇ ਸ਼ਬਦਾਂ ਨਾਲ ‘ਨੇ’ ਦ ਉਪ੍ਯੋਗ ਕਰਦੇ ਨੇ ਪਰ ਕੁੱਝ ਲੋਕ ਨਹੀ ਕਰਦੇ।
कुछ लोग तो बकना, जानना आदि के साथ ‘ने’ का प्रयोग करते हैं, किन्तु कुछ लोग नहीं करते।
2.7 ਨਾਂਵ ਸ਼ਬਦਾਂ ਦੇ ਵਚਨ ਬਦਲਣ ਦੇ ਨਿਯਮ / संज्ञा शब्दों का वचन बदलने के नियम (कारक चिन्हों को ध्यान में रखते हुए)
ਵਾਕ ਵਿਚ ਪ੍ਰਯੋਗ ਕਰਦੇ ਹੋਏ ਨਾਂਵ ਸ਼ਬਦਾਂ ਦੇ ਨਾਲ ਕਈ ਵਾਰ ने, को, से, के लिए ਆਦਿ ਕਾਰਕ ਚਿੰਹ ਲਗਦੇ ਹਨ ਤੇ ਕਈ ਵਾਰ ਨਹੀ ਲਗਦੇ। ਇਸ ਕਰਕੇ ਸ਼ਬਦਾਂ ਦੇ ਬਹੁਵਚਨ ਵੀ ਦੋ ਤਰ੍ਹਾਂ ਦੇ ਹੁੰਦੇ ਹਨ:
वाक्य में प्रयोग करते समय संज्ञा शब्दों के साथ कई बार ने, को, से, के लिए आदि कारक चिह्न लगते हैं और कई बार नहीं लगते। इस कारण शब्दों के बहुवचन भी दो प्रकार से बनते हैं :
(क) ਜਦ ਸ਼ਬਦਾਂ ਦੇ ਨਾਲ ਕਾਰਕ ਚਿੰਹ ਨਹੀ ਲੱਗਦੇ / जब शब्दों के साथ कारक चिह्न नहीं लगते।
(ख) ਜਦ ਸ਼ਬਦਾਂ ਦੇ ਨਾਲ ਕਾਰਕ ਚਿੰਹ ਲੱਗਦੇ ਨੇ / जब शब्दों के साथ कारक चिह्न लगते हैं।
(ग) ਆਕਾਰਾੰਤ ਪੁੱਲਿੰਗ / आकारांत पुल्लिंग – (ਜਿਵੇਂ / जैसे घोड़ा)
लड़का, बच्चा, गदहा (गधा), रुपया, कुत्ता, चूहा, बेटा, चीता, कीड़ा, साला, पर्दा, दरवाज़ा, बग़ीचा ਵਰਗੇ ਸ਼ਬਦ ਇਹ ਪੁੱਲਿੰਗਵਿਚ ਆੰਦੇ ਨੇ। इस पुल्लिंग वर्ग में लड़का, बच्चा, गदहा (गधा), रुपया, कुत्ता, चूहा, बेटा, चीता, कीड़ा, साला, पर्दा, दरवाज़ा, बग़ीचा आदि अधिसंख्य आकारांत शब्द आते हैं। इसके कुछ अपवाद भी हैं –
(2) अन्य पुल्लिंग – (ਜਿਵੇਂ / जैसे व्यंजनांत मित्र, इकारांत कवि, ईकारांत साथी, उकारांत साधु तथा ऊकारांत डाकू ਆਦਿ / आदि) ।
(3) ਇਕਾਰਾੰਤ / इकारांत – (ਜਿਵੇਂ / जैसे जाति), ਈਕਾਰਾੰਤ / ईकारांत (ਜਿਵੇਂ / जैसे लड़की), इयांत (ਜਿਵੇਂ / जैसे गुडि़या) ਇਸਤ੍ਰੀ ਲਿੰਗ / स्त्रीलिंग।
(4) ਬਾਕੀਇਸਤ੍ਰੀ ਲਿੰਗ / अन्य स्त्रीलिंग – (ਜਿਵੇਂ / जैसे ਵਿਅੰਜਨ ਅੰਤ / व्यंजनांत पुस्तक, ਅਕਾਰਾੰਤ / आकारांत माता, ਉਕਾਰਾੰਤ / उकारांत ऋतु, ਊਕਾਰਾੰਤ / ऊकारांत बहू तथा ਓਕਾਰਾਂਤ / ओकारांत गौ ਆਦਿ / आदि)
2.8 ਵਿਸ਼ੇਸ਼ਣ / विशेषण
ਜਿਸ ਸ਼ਬਦ ਤੋਂ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਪ੍ਰਗਟ ਹੁੰਦੀ ਹੈ, ਉਹਨੂੰ ਵਿਸ਼ੇਸ਼ਣ ਕਹਿੰਦੇ ਹਨ।
जिस शब्द से संज्ञा या सर्वनाम की विशेषता प्रकट होती है, उसे विशेषण कहते हैं।
ਜਿਵੇਂ / जैसे- यह सुंदर फूल है; वह काला घोड़ा है; पांच लड़कियां पढ़ रही हैं; गिलास भर दूध लाओ; काले बादल घिर आए हैं; यह बाग सुंदर है।
ਨੋਟ: ਵਿਸ਼ੇਸ਼ਣ ਜਿਸ ਸ਼ਬਦ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ ਉਹਨੂੰ ਵਿਸ਼ੇਸ਼ ਕਹਿੰਦੇ ਹਨ ।
नोट : विशेषण जिस शब्द की विशेषता प्रकट करता है उसे विशेष्य कहा जाता है।
ਜਿਵੇਂ / जैसे- सुंदर फूल में सुंदर विशेषण और फूल विशेष्य ।
ਵਿਸ਼ੇਸ਼ਣ ਵਿਚ ਲਿੰਗ, ਵਚਨ ਅਤੇ ਕਾਰਕ ਸੰਬੰਧੀ ਅੰਤਰ ਬਹੁਤ ਘੱਤ ਹੁੰਦਾ ਹੈ। ਕੁਝ ਆਕਾਰਾੰਤ (‘ਆ’ ਤੇ ਅੰਤ ਹੋਣ ਵਾਲੇ) ਵਿਸ਼ੇਸ਼ਣ ਵਿਚ ਹੀ ਇਸ ਤਰ੍ਹਾਂ ਦੇ ਬਦਲਾਅ ਹੁੰਦੇ ਹਨ।
विशेषणों में लिंग, वचन और कारक संबंधी अंतर बहुत कम होता है। केवल कुछ ‘आकारांत’ (‘आ’ से अंत होने वाले) विशेषणों में ही इस प्रकार के परिवर्तन आते हैं।
ਜਿਵੇਂ / जैसे- अच्छा लड़का, अच्छे लड़के, अच्छी लड़की। अच्छे लड़के को, अच्छे लड़कों को, अच्छी लड़की को।
2.9 ਕ੍ਰਿਆ ਅਤੇ ਕ੍ਰਿਆ ਵਿਸ਼ੇਸ਼ਣ / क्रिया और क्रिया विशेषण
2.9.1 ਕਿਰਿਆ / क्रिया
ਜਿਸ ਸ਼ਬਦ ਤੋਂ ਕਿਸੇ ਕੱਮ ਦੇ ਕਰਣ ਜਾਂ ਹੋਣ ਦਾ ਬੋਧ ਹੁੰਦਾ ਹੈ ਉਹਨੂੰ ਕ੍ਰਿਆ ਕਹਿੰਦੇ ਹਨ।
जिस शब्द से किसी कार्य के करने का या होने का बोध हो उसे क्रिया कहते हैं।
ਉਦਾਹਰਨ / उदाहरण: राम चिट्ठी लिखता है; फाइलें अलमारी में रखी हैं; पेड़ की डाली टूट गई।
ਪਹਿਲੇ ਵਾਕ ਵਿਚ ਰਾਮ ਲਿਖਣ (‘लिखने’)ਦਾ ਕੰਮ ਕਰ ਰਿਹਾ ਹੈ ਅਤੇ ਦੂਜੇ ਵਿਚ ਰਖਣ (‘रखी’) ਅਤੇ ਟੁੱਟਣ ( ‘टूट’ ) ਦ ਕੰਮ ਹੋ ਰਿਹਾ ਹੈ, ਇਹ ਤਿੰਨੇ ਕ੍ਰਿਆ ਦੇ ਉਦਾਹਰਨ ਹਨI
पहले वाक्य में राम ‘लिखने’ का कार्य कर रहा है और दूसरे दोनों में ‘रखने’ और ‘टूटने’ का कार्य हो रहा है। इसलिए ये तीनों पद क्रिया के उदाहरण हैं।
2.9.2 ਧਾਤੂ / धातु
ਕ੍ਰਿਆ ਦੇ ਮੂਲ ਅੰਸ਼ ਨੂੰ ਧਾਤੂ ਕਹਿੰਦੇ ਹਨ।
क्रिया के मूल अंश को धातु कहते हैं।
ਜਿਵੇਂ / जैसे- पढ़, लिख, उठ, खेल, सो, देख आदि। धातु के पीछे ‘ना’ जोड़ने से पढ़ना, लिखना, उठना, खेलना, सोना, देखना ਆਦਿ ਕ੍ਰਿਆ ਦੇ ਸਮਾਨ ਰੂਪ ਵਿਚ ਬਣ ਜਾੰਦੇ ਹਨ / आदि क्रिया के सामान्य रूप में बन जाते हैं।
ਹਰ ਕ੍ਰਿਆ ਵਿਚ ਦੋ ਗੱਲਾਂ ਹੁੰਦੀਆਂ ਹਨ– ਵਪਾਰ (ਕਾਰਜ) ਅਤੇ ਫਲ। ਕਰਤਾ – ਕ੍ਰਿਆ ਦੇ ਵਪਾਰ ਨੂੰ ਕਰਣ ਵਾਲਾ, ਕਰਮ – ਜੀਹਦੇ ਤੇ ਕ੍ਰਿਆ ਦਾ ਫਲ ਪੈੰਦਾ ਹੈ।
प्रत्येक क्रिया में दो बातें होती हैं – व्यापार (कार्य) और फल। कर्ता- क्रिया के व्यापार को करने वाला; कर्म- जिस पर क्रिया का फल पड़ता है।
‘धोबी कपड़े धोता है’ – ਇਸ ਵਾਕ ਵਿਚ ‘धोता है’ ਕ੍ਰਿਆ ਹੈ ਅਤੇ ਉਹਦਾ ਫਲ ‘कपड़े’ ਤੇ ਪੈੰਦਾ ਹੈ। ਇਸ ਵਾਕ ਵਿਚ ‘धोबी’ ਕਰਤਾ ਹੈ ਅਤੇ ‘कपड़े’ ਕਰਮ I ‘कपड़े’ ਤੋਂ ਬਿਨਾ ‘धोना’ ਕ੍ਰਿਆ ਨਹੀਂ ਹੋ ਸਕਦੀ ।
‘धोबी कपड़े धोता है’ – इस वाक्य में ‘धोता है’ क्रिया है, धोने का व्यापार (कार्य) धोबी करता है और उसका फल ‘कपड़े’ पर पड़ता है। इस वाक्य में ‘धोबी’ कर्ता है और ‘कपड़े’ कर्म। ‘कपड़े’ के बिना ‘धोना’ क्रिया नहीं हो सकती।
2.9.3 ਕ੍ਰਿਆ ਦੇ ਭੇਦ / क्रिया के भेद
ਕ੍ਰਿਆ ਦੇ ਦੋ ਭੇਦ ਹੁੰਦੇ ਹਨ(i) ਸਕਰਮਕ ਕ੍ਰਿਆ (ii) ਅਕਰਮਕ ਕ੍ਰਿਆ
क्रिया के दो भेद होते हैं : (i) सकर्मक और (ii) अकर्मक।
(i) ਸਕਰਮਕ ਕ੍ਰਿਆ: ਸਕਰਮਕ ਕ੍ਰਿਆ ਦੇ ਨਾਲ ਕਰਮ ਹੁੰਦ ਹੈ ਜਾਂ ਉਹਦੇ ਹੋਣ ਦੀ ਸੰਭਾਵਨਾ ਹੁੰਦੀ ਹੈI ਜਿਸ ਕ੍ਰਿਆ ਦਾ ਫਲ ਕਰਮ ਤੇ ਪੈੰਦਾ ਹੈ ਉਹਨੂੰ ਸਕਰਮਕ ਕ੍ਰਿਆ ਕਹਿੰਦੇ ਹਨ।
सकर्मक क्रिया : सकर्मक क्रियाओं के साथ कर्म होता है या उसके होने की संभावना रहती है। अर्थात जिन क्रियाओं का फल कर्म पर पड़ता है, उन्हें ‘सकर्मक’ क्रियाएं कहते हैं।
ਉਦਾਹਰਨ / उदाहरण: विभाग ने पुस्तक खरीदी; नरेश पत्र लिखेगा; सरकार नियम बनाएगी।
ਇਹਨਾਂ ਵਾਕਾਂ ਵਿਚ पुस्तक, पत्र ਅਤੇ नियम ਕਰਮ ਹਨ। खरीदने, लिखने ਅਤੇ बनाने ਦਾ ਕੰਮ ਤਾਂ ਕੋਈ ਹੋਰ ਕਰ ਰਿਹਾ ਹੈ ਪਰ ਫਲ ਇਹਨਾਂ ਤੇ ਪੈ ਰਿਹਾ ਹੈ। ਇਸ ਲਈ ਇਹ ਤਿੰਨੇ ਕ੍ਰਿਆ ਸਕਰਮਕ ਹਨ।
इन वाक्यों में पुस्तक, पत्र और नियम कर्म हैं। खरीदने, लिखने और बनाने का कार्य तो कोई और कर रहा है पर फल इन पर पड़ रहा है। अत: ये तीनों क्रियाएं सकर्मक हैं।
(ii) ਅਕਰਮਕ ਕ੍ਰਿਆ / अकर्मक क्रिया
ਅਕਰਮਕ ਕ੍ਰਿਆ ਦੇ ਨਾਲ ਕਰਮ ਨਹੀਂ ਹੁੰਦਾ I ਜਿਸ ਕ੍ਰਿਆ ਦੇ ਵਪਾਰ ਅਤੇ ਫਲ ਦੋਵੇਂ ਕਰਤਾ ਵਿਚ ਹੀ ਮਿਲਣ ਉਹਨੂੰ ਅਕਰਮਕ ਕ੍ਰਿਆ ਕਹਿੰਦੇ ਹਨ I
अकर्मक क्रियाओं के साथ कर्म नहीं रहता। अर्थात जिन क्रियाओं के व्यापार और फल दोनों कर्ता में ही पाए जाएं उन्हें ‘अकर्मक’ क्रिया कहते हैं। क्योंकि उनमें कर्म नहीं होता है।
ਉਦਾਹਰਨ / उदाहरण : राजेश सोया है; दीपा हँसती है; बच्चे खेलते हैं; पक्षी उड़ता है।
ਇਹਨਾਂ ਵਾਕਾਂ ਵਿਚ सोया है, हँसती है, खेलते हैं और उड़ता है- ਅਕਰਮਕ ਕ੍ਰਿਆ ਹਨ।
इन वाक्यों में सोया है, हँसती है, खेलते हैं और उड़ता है – अकर्मक क्रियाएं हैं।
*****
2.9.4 ਕ੍ਰਿਆ ਦਾ ਕਾਲ / क्रिया का काल
ਕ੍ਰਿਆ ਦਾ ਉਹ ਰੂਪ ਜਿਸ ਤੋਂ ਉਹਦੇ ਹੋਣ ਜਾਂ ਕਰਨ ਦੇ ਸਮੇਂ ਦ ਪਤਾ ਲੱਗੇ, ਉਹਨੂੰ ਕਾਲ ਕਹਿੰਦੇ ਹਨ I
क्रिया का वह रूप जिससे उसके होने या करने का समय जाना जाए, काल कहते हैं। इसके तीन भेद हैं:
क) ਭੂਤ ਕਾਲ: ਭੂਤ ਕਾਲ ਕ੍ਰਿਆ ਦਾ ਉਹ ਰੂਪ ਹੈ ਜਿਸ ਤੋਂ ਬੀਤੇ ਸਮੇਂ ਵਿਚ ਕ੍ਰਿਆ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ।
भूत काल : भूत काल क्रिया का वह रूप है जिससे बीते समय में क्रिया का होना या करना पाया जाए।
ਜਿਵੇਂ / जैसे- मोहन ने टिप्पणी लिखी।
ख) ਵਰਤਮਾਨ ਕਾਲ : ਵਰਤਮਾਨ ਕਾਲ ਕ੍ਰਿਆ ਦਾ ਉਹ ਰੂਪ ਹੈ ਜਿਸ ਤੋਂ ਵਰਤਮਾਨ (ਚਾਲੂ) ਸਮੇਂ ਵਿਚ ਕ੍ਰਿਆ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ।
वर्तमान काल : वर्तमान काल क्रिया का वह रूप है जिससे वर्तमान (चालू) समय में क्रिया का होना या करना पाया जाए।
ਜਿਵੇਂ / जैसे- प्रभा गाना गाती है।
ਭਵਿੱਖ ਕਾਲ: ਭਵਿੱਖ ਕਾਲ ਕ੍ਰਿਆ ਦਾ ਉਹ ਰੂਪ ਹੈ ਜਿਸ ਤੋਂ ਭਵਿੱਖ (ਆਉਣ ਵਾਲੇ) ਸਮੇਂ ਵਿਚ ਕ੍ਰਿਆ ਦਾ
ਹੋਣਾ ਜਾਂ ਕਰਣਾ ਪਾਇਆ ਜਾਵੇ।
भविष्यत् काल : भविष्यत् काल क्रिया का वह रूप है जिससे भविष्यत् (आने वाले) समय में क्रिया का होना या करना पाया जाए।
ਜਿਵੇਂ / जैसे- वह कल दिल्ली जाएगा।
2.9.5 ਕ੍ਰਿਆ ਦਾ ਵਾਚ / क्रिया का वाच्य
ਵਾਚ ਕ੍ਰਿਆ ਦਾ ਉਹ ਰੂਪ ਹੈ ਜਿਸ ਤੋਂ ਇਹ ਪਤਾ ਲੱਗੇ ਕਿ ਕ੍ਰਿਆ ਦੁਆਰਾ ਕੀਤੇ ਗਏ ਕਾਰਜ ਦਾ ਪ੍ਰਧਾਨ ਵਿਸ਼ਾ ਕਰਤਾ ਹੈ, ਕਰਮ ਹੈ ਜਾਂ ਭਾਵ ਹੈ I ਵਾਚ ਦੇ ਤਿੰਨ ਭੇਦ ਹਨ:
वाच्य क्रिया का वह रूप है जिससे यह माना जाए कि क्रिया द्वारा किए हए कार्य का प्रधान विषय कर्ता है, कर्म है या भाव है। वाच्य के तीन भेद हैं :
ਕਰਤਾ ਵਾਚ: ਇੱਥੇ ਕ੍ਰਿਆ ਦਾ ਲਿੰਗ, ਵਚਨ ਆਦਿ ‘ਕਰਤਾ’ ਦੇ ਅਨੁਸਾਰ ਹੁੰਦਾ ਹੈ I
कर्तृवाच्य : इसमें क्रिया का लिंग, वचन और पुरुष ‘कर्ता’ के अनुसार होता है। इसको कर्तृप्रधान क्रिया भी कहते हैं।
ਜਿਵੇਂ / जैसे- सहायक मसौदा लिखता है। लता कथा सुनाती है। कर्मचारी काम करते हैं।
ਹਿੰਦੀ ਵਿਚ ਜ਼ਿਆਦਾਤਰ ਕਰਤਾ ਵਾਚ ਦਾ ਹੀ ਉਪਯੋਗ ਹੁੰਦਾ ਹੈ I
हिंदी में अधिकतर कर्तृवाच्य का ही प्रयोग होता है।
ਕਰਮ ਵਾਚ : ਇੱਥੇ ਕ੍ਰਿਆ ਦਾ ਲਿੰਗ, ਵਚਨ ਆਦਿ ‘ਕਰਮ’ ਦੇ ਅਨੁਸਾਰ ਹੁੰਦਾ ਹੈ I
कर्मवाच्य : इसमें क्रिया का लिंग, वचन और पुरुष ‘कर्म’ के अनुसार होता है। इसको कर्मप्रधान क्रिया भी कहते हैं।
ਜਿਵੇਂ / जैसे- सहायक द्वारा मसौदा लिखा गया। सरकार द्वारा नियम बनाए जाते हैं।
ਭਾਵ ਵਾਚ: ਜਿਸ ਵਾਕ ਵਿਚ ਨਾ ਕਰਤਾ ਦੀ ਪ੍ਰਧਾਨਤਾ ਹੋਵੇ ਨਾ ਕਰਮ ਦੀ, ਪਰ ਕ੍ਰਿਆ ਦਾ ਭਾਵ ਹੀ ਮੂਲ ਹੋਵੇ ਉਹਨੂੰ ਭਾਵ ਵਾਚ ਕਹਿੰਦੇ ਹਨ I ਇਹਦੇ ਵਿਚ ਕਰਤਾ ਦੇ ਅੱਗੇ ‘से’ ਜਾਂ ‘के द्वारा’ ਲੱਗਿਆ ਹੋਵੇ ਤਾਂ ਉਹ ਕਰਤਾ ਵਾਚ ਤੋਂ ਭਾਵ ਵਾਚ ਬਣ ਜਾੰਦਾ ਹੈ I
भाववाच्य : जहाँ न तो कर्ता की प्रधानता हो और न कर्म की, बल्कि जहां क्रिया का भाव ही मुख्य हो, उसे भाववाच्य कहते हैं। इसमें कर्ता के आगे ‘से’ या ‘के द्वारा’ लगा दें तो कर्तृवाच्य से भाववाच्य रूप बनाया जा सकता है।
ਉਦਾਹਰਨ / उदाहरण :
- मुझसे बोला भी नहीं जाता।
- हमसे बैठा नहीं जाता।
- राधा से रात भर कैसे जगा जाएगा?
*****
2.9.6 ਕ੍ਰਿਆ ਵਿਸ਼ੇਸ਼ਣ / क्रियाविशेषण
ਜੋ ਸ਼ਬਦ ਕ੍ਰਿਆ ਦੀ ਵਿਸ਼ੇਸ਼ਤਾ ਦੱਸੇ ਜਾਂ ਕ੍ਰਿਆ ਦੇ ਅਰਥ ਵਿਚ ਕੁੱਝ ਵਿਸ਼ੇਸ਼ਤਾ ਪ੍ਰਗਟ ਕਰੇ ਉਹਨੂੰ ਕ੍ਰਿਆ ਵਿਸ਼ੇਸ਼ਣ ਕਹਿੰਦੇ ਹਨ।
जो शब्द क्रिया की विशेषता बताएं या क्रिया के अर्थ में कुछ विशेषता प्रकट करे, वे क्रियाविशेषण कहलाते हैं।
ਜਿਵੇਂ / जैसे- जल्दी, यहां आदि।
2.10 ਵਾਕ ਰਚਨਾ / वाक्य-रचना
ਵਾਕ ਦੀ ਰਚਨਾ ਮੂਲ ਰੂਪ ਤੇ ਪਦ ਤੋਂ ਹੁੰਦੀ ਹੈ। ਇਹ ਪਦਹਨ : ਨਾਂਵ, ਪੜਨਾਂਵ, ਕ੍ਰਿਆ, ਵਿਸ਼ੇਸ਼ਣ ਆਦਿ ।
वाक्य की रचना मूलत: पदों से होती है। ये पद संज्ञा, सर्वनाम, विशेषण, क्रिया तथा अव्यय होते हैं।
ਪਦਤੋਂ ਵਾਕ ਰਚਨਾ ਕਰਨ ਵਿਚ ਪਦਕ੍ਰਮ ਅਤੇ ਅਨਵੇ ਦਾ ਵਿਸ਼ੇਸ਼ ਮਹੱਤ ਹੈ ।
पदों से वाक्य-रचना करने के संदर्भ में पदक्रम एवं अन्वय का विशेष महत्व है, जिसका विवेचन नीचे दर्शाया गया है:
2.11 ਪਦਕ੍ਰਮ / पदक्रम (word order)
ਪਦਕ੍ਰਮ ਦਾ ਅਰਥ ਹੈ ‘ਵਾਕ ਵਿਚ pਦਾ ਦੇ ਰੱਖੇ ਜਾਣ ਦਾ ਕ੍ਰਮ’। ‘ਪੱਧ’ ਨੂੰ ‘ਸ਼ਬਦ’ ਕਹਿਣ ਕਰਕੇ ਕੁੱਝ ਲੋਕ ਪਦਕ੍ਰਮ ਨੂੰ ਸ਼ਬਦਕ੍ਰਮ ਵੀ ਕਹਿੰਦੇ ਹਨ। ਉਦਾਹਰਨ ਲਈ ਅੰਗ੍ਰੇਜ਼ੀ ਵਿਚ ਕਰਤਾ+ ਕ੍ਰਿਆ +ਕਰਮ (Ram killed Mohan) ਦਾ ਕ੍ਰਮ ਹੈ ਪਰ ਹਿੰਦੀ ਵਿਚ ਕਰਤਾ+ਕਰਮ+ ਕ੍ਰਿਆ (राम ने मोहन को मार डाला) ਦਾ ਕ੍ਰਮ ਹੈ। ਮੁੱਖ ਗੱਲਾਂ ਹੇਠ ਲਿਖੀਆਂ ਹਨ-
‘पदक्रम’ का अर्थ है ‘वाक्य में पदों के रखे जाने का क्रम’। ‘पद’ को ‘शब्द‘ कहने के कारण कुछ लोग ‘पदक्रम’ को ‘शब्दक्रम’ भी कहते हैं। हर भाषा के वाक्य में पदों या शब्दों के अपने क्रम होते हैं। उदाहरण के लिए अंग्रेजी में कर्ता+क्रिया+कर्म (Ram killed Mohan) का क्रम है तो हिंदी में कर्ता+कर्म+क्रिया (राम ने मोहन को मार डाला)। यहां हिंदी वाक्यों में पदक्रम पर विचार किया जा रहा है। मुख्य बातें निम्नांकित हैं—
(1) ਕਰਤਾ ਵਾਕ ਵਿਚ ਪਹਿਲੇ ਅਤੇ ਕ੍ਰਿਆ ਅੰਤ ਵਿਚ ਹੁੰਦੀ ਹੈ / कर्ता वाक्य में पहले और क्रिया प्राय: अंत में होती है :
ਜਿਵੇਂ / जैसे - मोहन गया, लड़का दौड़ा। हालांकि बल देने के लिए क्रम उलट भी सकते हैं। गया वह लड़का, पास हो चुके तुम।
(2) ਕਰਤਾ ਦਾ ਵਿਸਤਾਰ ਉਸਤੋਂ ਪਹਿਲੇ ਅਤੇ ਕ੍ਰਿਆ ਦਾ ਵਿਸਤਾਰ ਉਸਤੋਂ ਬਾਦ ਆਉੰਦਾ ਹੈ / कर्ता का विस्तार उसके पहले तथा क्रिया का विस्तार कर्ता के बाद आता है :
ਜਿਵੇਂ / जैसे - राम का लड़का मोहन गाड़ी से अपने घर गया।
(3) ਵਿਸ਼ੇਸ਼ਣ ਵਿਸ਼ੇਸ਼ ਤੋਂ ਪਹਿਲੇ ਆਉੰਦਾ ਹੈ / विशेषण प्राय: विशेष्य के पूर्व आते हैं :
ਜਿਵੇਂ / जैसे - तेज़ घोड़े को इनाम मिला, अकर्मण्य विद्यार्थी फेल हो गया है।
(4) ਕ੍ਰਿਆ ਵਿਸ਼ੇਸ਼ਣ ਕਰਤਾ ਅਤੇ ਕ੍ਰਿਆ ਦੇ ਵਿਚ ਆਉੰਦਾ ਹੈ / क्रियाविशेषण प्राय: कर्ता और क्रिया के बीच में आते हैं :
ਜਿਵੇਂ / जैसे - बच्चा धीरे-धीरे खा रहा है।
(5) ਪੜਨਾਂਵ ਨਾਂਵ ਤੋਂ ਬਾਅਦ ਆਉੰਦਾ ਹੈ / सर्वनाम प्राय: संज्ञा के स्थान पर आता है।
(6) ਹਿੰਦੀ ਵਿਚ ਕ੍ਰਿਆ ਆਮਤੌਰ ਤੇ ਅੰਤ ਵਿਚ ਆਉੰਦੀ ਹੈ / हिंदी में क्रिया सामान्यत: अंत में आती है।
ਜਿਵੇਂ / जैसे - मैं चला, मैं अब चला।
2.12 ਅਨਵੇ / अन्वय (Agreement)
ਅਨਵੇ ਦਾ ਅਰਥ ਹੈ ‘ਪਿੱਛੇ ਜਾਣਾ’, ‘ਅਨੁਰੂਪ ਹੋਣਾ’ ਜਾਂ ‘ਸਮਾਨਤਾ’। ਵਿਆਕਰਣ ਵਿਚ ਇਸਦਾ ਅਰਥ ਹੈ ‘ਵਿਆਕਰਣ ਦੀ ਇੱਕਰੂਪਤਾ’ ਮਤਲਬ ਵਾਕ ਵਿਚ ਲੱਗੇ ਦੋ ਜਾਂ ਅਧਿਕ ਸ਼ਬਦਾਂ ਦੀ ਆਪਸ ਵਿਚ ਇੱਕਰੂਪਤਾ ਨੂੰ ਅਨਵੇ ਕਹਿੰਦੇ ਹਨ I ਇਹ ਲਿੰਗ, ਵਚਨ, ਪੁਰੁਸ਼ ਅਤੇ ਮੂਲ ਰੂਪ ਦੀ ਹੁੰਦੀ ਹੈ I
‘अन्वय’-का अर्थ है ‘पीछे जाना’, ‘अनुरूप होना’ अथवा ‘समानता’। व्याकरण में इसका अर्थ है ‘व्याकरणिक एकरूपता’ अर्थात् वाक्य में हो या अधिक शब्दों की आपसी व्याकरणिक एकरूपता को अन्वय कहते हैं। यह लिंग, वचन, पुरुष, तथा मूल और विकृत रूप की होती है:
(क) सीता घर गई। (दोनों स्त्रीलिंग एकचवन)
(ख) लड़का घर गया। (दोनो पुल्लिंग एकवचन)
(ग) वह नेता है (दोनों अन्य पुरुष एकवचन)
(घ) सिपाही काले घोड़े पर बैठा है। (दोनों विकृत रूप)
(क) ਕਰਤਾ ਅਤੇ ਕ੍ਰਿਆ ਦਾ ਅਨਵੇ / कर्ता और क्रिया का अन्वय
(1) ਜੇ ਕਰਤਾ ਦੇ ਨਾਲ ਕੋਈ ਕਾਰਕ ਚਿੰਹ ਨਾ ਲੱਗਿਆ ਹੋਵੇ ਤਾਂ ਕ੍ਰਿਆ ਕਰਤਾ ਦੇ ਅਨੁਸਾਰ ਹੁੰਦੀ ਹੈ / यदि कर्ता के साथ कारक-चिह्न न लगा हो तो क्रिया कर्ता के अनुसार होती है :
ਜਿਵੇਂ / जैसे - लड़की खाना खा रही है, लड़का रोटी खा रहा है। यह ध्यान देने की बात है कि कर्म का प्रभाव क्रिया पर ऐसी स्थिति में नहीं पड़ता।
(2) ਇਸਤੋਂ ਉਲਟ ਜੇ ਕਰਤਾ ਦੇ ਨਾਲ ने, को, से ਆਦਿ ਕਾਰਕ ਚਿੰਹ ਲੱਗੇ ਹੋਣ ਤਾਂ ਕਰਤਾ ਤੇ ਕ੍ਰਿਆ ਦਾ ਅਨਵੇ ਨਹੀਂ ਹੁੰਦਾ / इसके विपरीत यदि कर्ता के साथ ने, को, से आदि कारक-चिह्न लगे हों तो कर्ता और क्रिया का अन्वय नहीं होता :
ਜਿਵੇਂ / जैसे - राम ने रोटी खाई, मोहन को जाना है सीता को जाना है, लड़कों को जाना है, लड़कियों को जाना है, राम से चला नहीं जाता, सीता से चला नहीं जाता, लड़कों से चला नहीं जाता।
(3) ਕਰਤਾ ਦੇ ਲਈ ਜੇ ਆਦਰ ਦਿਖਾਉਣਾ ਹੋਵੇ ਤਾਂ ਇੱਕਵਚਨ ਕਰਤਾ ਦੇ ਨਾਲ ਬਹੁਵਚਨ ਕ੍ਰਿਆ ਆਉੰਦੀ ਹੈ / कर्ता के प्रति यदि आदर सूचित करना है, तो एकवचन कर्ता के साथ बहुवचन की क्रिया आती है :
ਜਿਵੇਂ / जैसे - भगवान बुद्ध महान व्यक्ति थे, महात्मा गांधी मानवता के सच्चे नेता थे।
(4) ਵਾਕ ਵਿਚ ਜੇ ਇੱਕ ਹੀ ਲਿੰਗ, ਵਚਨ, ਪੁਰੁਸ਼ ਦੇ ਕਾਰਕ ‘और’ ‘तथा’ ਵਰਗੇ ਸ਼ਬਦਾਂ ਨਾਲ ਜੁੜੇ ਹੋਣ ਤਾਂ ਉਹ ਕ੍ਰਿਆ ਓਸੇ ਲਿੰਗ ਵਿਚ ਬਹੁਵਚਨ ਹੁੰਦੀ ਹੈ :
वाक्य में यदि एक ही लिंग, वचन, पुरुष के कारक-चिह्न रहित कर्ता ‘आदि से जुड़े हों तो क्रिया उसी लिंग में बहुवचन में होती है :
ਜਿਵੇਂ / जैसे - राम, मोहन और दिनेश विदेश जा रहे हैं; शीला, अल्का तथा करुणा कल आएंगी।
(5) ਲੇਕਿਨ ਜੇ ਇਹੋ ਜੇਹੇ ਕਈ ਸ਼ਬਦ ਮਿਲਕੇ ਇੱਕ ਹੀ ਵਸਤੂ ਦਾ ਬੋਧ ਕਰਾ ਰਹੇ ਹੋਣ ਤਾਂ ਕ੍ਰਿਆ ਇੱਕਵਚਨ ਹੋਵੇਗੀ :
किन्तु यदि ऐसे कई शब्द मिलकर एक ही वस्तु का बोध करा रहे हों तो क्रिया एकवचन में होगी :
ਜਿਵੇਂ / जैसे - यह रही उसकी घोड़ा-गाड़ी।
(6) ਅਲਗ ਅਲਗ ਲਿੰਗਾਂ ਦੇ ਦੋ ਇੱਕਵਚਨ ਕਰਤਾ ਦੇ ਨਾਲ ਜੇ ਕਾਰਕ ਚਿੰਹ ਨਾ ਹੋਣ ਤਾਂ ਉਹ ਕ੍ਰਿਆ ਪੁੱਲਿੰਗ -ਬਹੁਵਚਨ ਹੁੰਦੀ ਹੈ ।
अलग-अलग लिंगों के दो एकवचन कर्ता यदि कारक-चिह्न रहित हों तो क्रिया पुल्लिंग-बहुवचन में होती है –
ਜਿਵੇਂ / जैसे - वर और वधू गए, माताजी और पिताजी आएंगे।
(7) ਜੇ ਅਲਗ ਅਲਗ ਲਿੰਗਾਂ ਤੇ ਵਚਨਾਂ ਦੇ ਕਈ ਕਰਤਾ ਹੋਣ ਤੇ ਉਹਨਾਂ ਦੇ ਨਾਲ ਜੇ ਕਾਰਕ ਚਿੰਹ ਨਾ ਹੋਣ ਤਾਂ ਉਹ ਕ੍ਰਿਆ ਵਚਨ ਵਲੋਂ ਤਾਂ ਬਹੁਵਚਨ ਹੋਵੇਗੀ ਪਰ ਲਿੰਗ ਵੱਲੋਂ ਅੰਤਿਮ ਕਰਤਾ ਦੇ ਲਿੰਗ ਅਨੁਸਾਰ ਹੋਵੇਗੀ ।
यदि अलग-अलग लिंगों और वचनों के कई कर्ता कारक-चिह्न रहित हों तो क्रिया वचन की दृष्टि से तो बहुवचन में होगी किन्तु लिंग की दृष्टि से अंतिम कर्ता के लिंग के अनुसार:
ਜਿਵੇਂ / जैसे - एक लड़का और कई लड़कियां जा रही हैं, एक लड़की और कई लड़के जा रहे हैं।
(8) दर्शन, आँसू, प्राण, होश ਆਦਿ ਸ਼ਬਦਾਂ ਦੇ ਕਰਤਾ ਰੂਪ ਵਿਚ ਆਉਣ ਤੇ ਕ੍ਰਿਆ ਬਹੁਵਚਨ ਹੋਵੇਗੀ ।
दर्शन, आँसू, प्राण, होश, आदि के कर्ता रूप में आने पर क्रिया बहुवचन में होती है :
ਜਿਵੇਂ / जैसे - बहुत दिनों बाद आपके दर्शन हुए हैं, शेर को देखते ही मेरे तो प्राण ही सूख गए।
(9) ਕਰਤਾ ਦੇ ਲਿੰਗ ਦ ਪਤਾ ਨ ਹੋਵੇ ਤਾਂ ਕ੍ਰਿਆ ਪੁੱਲਿੰਗਹੁੰਦੀ ਹੈ:
कर्ता के लिंग का पता न हो तो क्रिया पुल्लिंग होती है :
ਜਿਵੇਂ / जैसे - अभी-अभी कौन बाहर गया है?
(ख) ਕਰਮ ਅਤੇ ਕ੍ਰਿਆ ਦਾ ਅਨਵੇ / कर्म और क्रिया का अन्वय
ਕਰਤਾ ਦੇ ਨਾਲ ਕਾਰਕ-ਚਿੰਹ ਹੋਣ ਤਾਨ ਕਿਰਿਆ ਕਰਮ ਦੇ ਅਨੁਸਾਰ ਹੁੰਦੀ ਹੈ:
कर्ता के साथ कारक-चिह्न हो तो क्रिया कर्म के अनुसार होती है :
ਜਿਵੇਂ / जैसे - राम ने रोटी खाई, सीता ने एक आम खाया, लड़कों ने वह प्रदर्शनी देखी, मोहन को रोटी खानी है, सीता को अभी अखबार पढ़ना है, शीला से यह खाना अब खाया नहीं जाता, रामू से ये सूखी रोटियां नहीं खाई जातीं, बीमार को रोटी खानी चाहिए, बीमार को दूध पीना चाहिए।
ਕ੍ਰਿਆ ਦੇ ਕਰਮ-ਅਨੁਸਾਰ ਹੋਣ ਲਈ ਇਹ ਜ਼ਰੂਰੀ ਹੈ ਕਿ ਕਰਮ ਦੇ ਨਾਲ ਕਾਰਕ-ਚਿੰਹ ਨਾ ਹੋਵੇ I ਜੇ ਕਾਰਕ-ਚਿੰਹ ਹੋਇਆ ਤਾਂ ਕ੍ਰਿਆ ਉਹਦਾ ਅਨੁਸਰਣ ਨਹੀਂ ਕਰੇਗੀ:
क्रिया के कर्म के अनुसार होने के लिए आवश्यक है कि कर्म के साथ कारक-चिह्न न हो। यदि कारक-चिह्न हुआ तो क्रिया उसका अनुसरण नहीं करेगी :
ਜਿਵੇਂ / जैसे - सीता ने उस चिट्ठी को पढ़ा, राम ने उस चिट्ठी को पढ़ा।
ਇਸ ਤਰ੍ਹਾਂ ਹੀ ਕਰਤਾ ਦੇ ਨਾਲ ਕਾਰਕ-ਚਿੰਹ ਨਾ ਹੋਇਆ ਤਾਂ ਵੀ ਕ੍ਰਿਆ ਕਰਮ ਦਾ ਅਨੁਸਰਣ ਨਹੀਂ ਕਰੇਗੀ :
ऐसे ही कर्ता के साथ कारक-चिह्न न हुआ तब भी क्रिया कर्म का अनसुरण नहीं करेगा :
ਜਿਵੇਂ / जैसे - राम रोटी खा रहा है, सीता चावल खा रही है।
(ग) ਕਰਤਾ ਅਤੇ ਕਰਮ ਤੋਂ ਨਿਰਪੱਖ ਕ੍ਰਿਆ / कर्ता और कर्म से निरपेक्ष क्रिया
ਜੇ ਕਰਤਾ ਅਤੇ ਕਰਮ ਦੋਨਾਂ ਦੇ ਨਾਲ ਕਾਰਕ-ਚਿੰਹ ਹੋਣ ਤਾਂ ਕ੍ਰਿਆ ਹਮੇਸ਼ਾ ਹੀ ਪੁੱਲਿੰਗਇੱਕਵਚਨ ਹੁੰਦੀ ਹੈ:
यदि कर्ता और कर्म दोनों के साथ कारक-चिह्न हों तो क्रिया सदा ही पुल्लिंग एकवचन होती है :
ਜਿਵੇਂ / जैसे - छात्र ने छात्रा को देखा, छात्रा ने छात्र को देखा, छात्रों ने छात्रा को देखा, छात्राओं ने छात्रों को देखा, मैंने (पुरुष) उसे (स्त्री) देखा, उसने (स्त्री) मुझे (पुरुष) देखा।
(घ) ਵਿਸ਼ੇਸ਼ਣ ਅਤੇ ਵਿਸ਼ੇਸ਼ ਦਾ ਅਨਵੇ / विशेषण और विशेष्य का अन्वय
ਵਿਸ਼ੇਸ਼ਣ ਦੇ ਅਨਵੇ ਦਾ ਸਵਾਲ ਕੇਵਲ ਉਹਨਾਂ ਵਿਸ਼ੇਸ਼ਣ ਤੇ ਆਉੰਦਾ ਹੈ ਜੋ ਆਕਾਰਾੰਤ ਹੁੰਦੇ ਹਨ I ਬਾਕੀ ਸਾਰੇ
ਵਿਸ਼ੇਸ਼ਣ ਇੱਕਰੂਪ ਹੁੰਦੇ ਹਨ:
विशेषण के अन्वय का प्रश्न केवल उन्हीं विशेषणों के साथ उठता है जो आकारांत होते हैं। शेष सभी विशेषण, जैसा कि विशेषण के अध्याय में कहा जा चुका है, हमेशा एकरूप रहते हैं:
ਜਿਵੇਂ / जैसे - सुन्दर फूल, सुन्दर पत्ती, सुन्दर फूलों को, सुन्दर पत्तियां।
(1) ਆਕਾਰਾੰਤ ਵਿਸ਼ੇਸ਼ਣ ਭਾਵੇਂ ਵਿਸ਼ੇਸ਼ ਤੋਂ ਪਹਿਲੇ ਆਵੇ ਜਾਂ ਬਾਅਦ ਵਿਚ, ਵਿਸ਼ੇਸ਼ਣ ਲਿੰਗ-ਵਚਨ ਦੇ ਅਨੁਸਾਰ ਹੀ ਹੁੰਦਾ ਹੈ :
आकारांत विशेषण चाहे विशेष्य के पहले आए अथवा बाद में विधेय-विशेषण के रूप में, वह लिंग-वचन में विशेष्य के अनुसार ही रहता है :
ਜਿਵੇਂ / जैसे - वह पेड़ बहुत लंबा है, वह लंबा पेड़ खूबसूरत है, वह लंबी डाली फूलों से लदी है, वह डाली लंबी है।
(2) ਜੇ ਵਿਸ਼ੇਸ਼ ਮੂਲ ਰੂਪ ਵਿਚ ਹੈ ਤਾਂ ਆਕਾਰਾੰਤ ਵਿਸ਼ੇਸ਼ਣ ਵੀ ਮੂਲ ਰੂਪ ਵਿਚ ਹੀ ਆਉੰਦਾ ਹੈ ਪਰ ਜੇ ਉਹ ਵਿਕ੍ਰਿਤ ਰੂਪ ਵਿਚ ਹੈ ਤਾਂ ਵਿਸ਼ੇਸ਼ਣ ਵੀ ਵਿਕ੍ਰਿਤ ਰੂਪ ਵਿਚ ਵੀ ਆਓੰਦਾ ਹੈ:
यदि विशेष्य मूल रूप में है तो आकारांत विशेषण भी मूल रूप में आता है, किन्तु यदि वह विकृत रूप में है तो विशेषण भी विकृत रूप में आता है :
ਜਿਵੇਂ / जैसे - लंबा लड़का गया, लंबे लड़के को बुलाओ।
ਵਿਸ਼ੇਸ਼ ਵਿਕ੍ਰਿਤ ਰੂਪ ਵਿਚ ਹੋਵੇ ਪਰ ਬਦਲਿਆ ਨਾ ਹੋਵੇ ਤਾਂ ਵੀ ਵਿਸ਼ੇਸ਼ਣ ਬਦਲ ਜਾਵੇਗਾ :
विशेष्य विकृत रूप में हो किन्तु परिवर्तित न हो, तब भी विशेषण परिवर्तित हो जाएगा:
ਜਿਵੇਂ / जैसे - पीला फूल खिला है, पीले फूल को तोड़ लो।
(3) ਇੱਕ ਵਿਸ਼ੇਸ਼ਣ ਦੇ ਕਈ ਵਿਸ਼ੇਸ਼ ਹੋਣ ਤਾਂ ਵੀ ਇਹ ਹੀ ਨਿਯਮ ਲਾਗੂ ਹੁੰਦੇ ਹਨ:
एक विशेषण के कई विशेष्य हों तब भी ये ही नियम लागू होते हैं:
ਜਿਵੇਂ / जैसे - वह बड़ा और हरा मकान सुन्दर है, उस बड़े और हरे मकान में कौन रहता है?
(ड.) ਸੰਬੰਧ ਅਤੇ ਸੰਬੰਧੀ ਦਾ ਅਨਵੇ / संबंध और संबंधी का अन्वय
ਸੰਬੰਧ ਦੇ ਰੂਪਾਂ ਤੇ ਵੀ ਉਹੀ ਨਿਯਮ ਲਾਗੂ ਹੁੰਦੇ ਹਨ ਜੋ ਉੱਪਰ ਵੋਸ਼ੇਸ਼ਣ ਲਈ ਦਿੱਤੇ ਗਏ ਹਨ:
सम्बन्ध के रूपों पर भी वही नियम लागू होते हैं, जो ऊपर विशेषण के बारे में दिए गये हैं। वस्तुत: सम्बन्ध के रूप विशेषण ही होते हैं तथा सम्बन्धी विशेष्य होता है :
ਜਿਵੇਂ / जैसे - यह मेरी छड़ी है, यह छड़ी मेरी है, उसकी माताजी तथा पिताजी गये, उसके पिताजी तथा माताजी गईं।
(च) ਪੜਨਾਂਵ ਅਤੇ ਨਾਂਵ ਦਾ ਅਨਵੇ / सर्वनाम और संज्ञा का अन्वय
(1) ਪੜਨਾਂਵ ਉਸੇ ਨਾਂਵ ਦੇ ਲਿੰਗ-ਵਚਨ ਦਾ ਅਨੁਸਰਣ ਕਰਦਾ ਹੈ, ਜੀਹਦੇ ਥਾਂ ਤੇ ਆਉੰਦਾ ਹੈ:
सर्वनाम उसी संज्ञा के लिंग-वचन का अनुसरण करता है, जिसके स्थान पर आता है :
ਜਿਵੇਂ / जैसे - वह (सीता) गई, वह (राम) गया, वे (लड़के) गए, मेरे पिताजी और बड़े भाई आए हैं, वे (लोग) कल जाएँगे।
(2) ਆਦਰ ਦੇ ਲਈ ਇੱਕਵਚਨ ਨਾਂਵ ਦੇ ਨਾਲ ਬਹੁਵਚਨ ਪੜਨਾਂਵ ਦਾ ਉਪ੍ਯੋਗ ਹੁੰਦਾ ਹੈ।
आदर के लिए एकवचन संज्ञा के लिए बहुवचन सर्वनाम का प्रयोग होता है।
ਜਿਵੇਂ / जैसे - पिताजी आए हैं और वे एक-दो दिन रुकेंगे; उसके बाद उन्हें मुंबई जाना होगा।
(3) ਕਿਸੇ ਵਰਗ / ਸਮੂਹ ਦੇ ਪ੍ਰਤਿਨਿਧੀ ਦੇ ਰੂਪ ਵਿਚ ‘मैं’ ਦੀ ਥਾਂ ਤੇ ‘हम’ ਦਾ ਉਪ੍ਯੋਗ ਹੁੰਦਾ ਹੈ।ਇਸ ਤਰ੍ਹਾਂ ਹੀ ‘मेरा’ਦੀ ਥਾਂ ਤੇ ‘हमारा’ ਆਦਿ ਬਾਕੀ ਰੂਪਾਂ ਦਾ ਵੀ। ਏਸੇ ਲਈ ਸੰਪਾਦਕ, ਪ੍ਰਤਿਨਿਧੀ ਮੰਡਲ ਦੇ ਨੇਤਾ, ਦੇਸ਼ ਦਾ ਪ੍ਰਤਿਨਿਧੀ, ਦੇਸ਼ ਦੇ ਵੱਲੋਂ ਬੋਲਣ ਵਾਲਾ ਰਾਸ਼ਟ੍ਰਪਤੀ, ਪ੍ਰਧਾਨਮੰਤਰੀ ਆਦਿ ‘हम’, ‘हमारा’ ਦਾ ਉਪ੍ਯੋਗ ਕਰਦੇ ਹਨ, मैं, मेरा ਦਾ ਨਹੀਂ। ਜੇ ਉਹ मैं, मेरा ਦਾ ਉਪ੍ਯੋਗ ਕਰਦੇ ਹਨ ਤਾਂ ਉਹਦਾ ਅਰਥ ਵਿਅਕਤੀਗਤ ਰੂਪ ਵਿਚ ਹੁੰਦਾ ਹੈ।
किसी वर्ग के प्रतिनिधि के रूप में ‘मैं’ के स्थान पर ‘हम’ का प्रयोग होता है। इसी प्रकार ‘मेरा’ के स्थान पर ‘हमारा’ आदि अन्य रूपों का भी। इसीलिए संपादक, प्रतिनिधि-मंडल का नेता, देश का प्रतिनिधि, देश की ओर से बोलनेवाला राष्ट्रपति, प्रधानमंत्री आदि हम, हमारा आदि का ही प्रयोग करते हैं, मैं, मेरा आदि का नहीं। यदि वे मैं, मेरा आदि का प्रयोग करें तो उसका अर्थ उनका व्यक्तिगत रूप आदि होता है।
************************